ਸਵਾਗਤ - Welcome


ਸਵਾਗਤ
ਭਾਰਤੀ ਗਿਆਨ ਪਰੰਪਰਾ ਨਾਲ ਸੰਬੰਧਿਤ ਇਸ ਬਲਾਗ ਉੱਤੇ ਤੁਹਾਡਾ ਸਵਾਗਤ ਹੈ।

ਇਸ ਬਲਾਗ ਦਾ ਸਰੋਕਾਰ ਪੰਜਾਬ ਅਤੇ ਭਾਰਤ ਦੀ ਸਰਜ਼ਮੀਨ ਉੱਤੇ ਵਿਕਸਿਤ ਹੋਏ ਉਨ੍ਹਾਂ ਗਿਆਨ-ਪ੍ਰਬੰਧਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪੇਸ਼ ਕਰਨਾ ਹੈ ਜਿਨ੍ਹਾਂ ਨੇ ਧਰਤੀ ਦੇ ਇਸ ਖਿੱਤੇ ਉੱਪਰ ਵਸਣ ਵਾਲੀ ਲੋਕਾਈ ਨੂੰ ਨਵੇਕਲੀ ਵਿਸ਼ਵ-ਦ੍ਰਿਸ਼ਟੀ ਅਤੇ ਜੀਵਨ-ਜਾਚ ਪ੍ਰਦਾਨ ਕੀਤੀ ਹੈ। ਇਸ ਗਿਆਨ ਪਰੰਪਰਾ ਵਿੱਚ ਧਰਮ, ਦਰਸ਼ਨ, ਨੈਤਿਕਤਾ, ਆਯੁਰਵੇਦ, ਮਨੋਵਿਗਿਆਨ ਅਤੇ ਸਮਾਜ-ਵਿਗਿਆਨਕ ਚਿੰਤਨ ਤੋਂ ਇਲਾਵਾ ਭਾਸ਼ਾ, ਸਾਹਿਤ, ਸੰਗੀਤ, ਕਲਾ ਅਤੇ ਨ੍ਰਿਤ ਨਾਲ ਸੰਬੰਧਿਤ ਸਿੱਧਾਂਤ ਚਿੰਤਨ ਵੀ ਸਾਮ੍ਹਣੇ ਆਇਆ ਹੈ। ਵਿਸ਼ਵੀਕਰਨ ਜਾਂ ਭੂਮੰਡਲੀਕਰਨ ਦੇ ਅਜੋਕੇ ਦੌਰ ਵਿਚ ਪੱਛਮੀ ਜੀਵਨ-ਸ਼ੈਲੀ ਦੀ ਪ੍ਰਭੁਤਾ ਅਤੇ ਖਪਤ-ਸਭਿਆਚਾਰ ਦੇ ਵਧ ਰਹੇ ਪ੍ਰਭਾਵ ਕਾਰਣ ਸਾਡੀ ਨੌਜਵਾਨ ਜਿਸ ਤੇਜ਼ੀ ਨਾਲ ਆਪਣੀਆਂ ਜੜ੍ਹਾਂ ਤੋਂ ਉੱਖੜ ਰਹੀ ਹੈ ਉਹ ਸਾਡੇ ਸਾਰਿਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਵਿਡੰਬਨਾ ਇਹ ਹੈ ਕਿ ਅੱਜ ਜਦੋਂ ਪੱਛਮੀ ਬੰਦਾ ਵਿਅਕਤੀਵਾਦੀ ਸੋਚ ਅਤੇ ਸਰਮਾਏ ਦੀ ਅੰਨ੍ਹੀ ਦੌੜ ਤੋਂ ਉਪਰਾਮ ਹੋ ਕੇ ਪੂਰਬੀ ਸੋਚ ਵਲ ਪਰਤ ਰਿਹਾ ਹੈ ਤਾਂ ਅਸੀਂ ਓਸੇ ਸਭਿਅਤਾ ਦੇ ਭਰਮ-ਉਪਜਾਊ ਜਾਦੂ-ਪ੍ਰਭਾਵ ਦੇ ਕੀਲੇ ਹੋਏ ਆਪਣਾ ਆਪਾ ਭੁੱਲਦੇ ਜਾ ਰਹੇ ਹਾਂ ਅਤੇ ਅਰਥਹੀਣਤਾ ਦੀ ਓਸੇ ਦਲਦਲ ਵਿੱਚ ਧਸਦੇ ਜਾ ਰਹੇ ਹਾਂ। ਇਸ ਤ੍ਰਾਸਦਿਕ ਸਥਿਤੀ ਲਈ ਸਾਡਾ ਉਹ ਵਿਦਿਅਕ ਢਾਂਚਾ ਹੈ ਜਿਸ ਦੀ ਬੁਨਿਆਦ ਬਸਤੀਵਾਦੀ ਹਕੂਮਤ ਵੇਲੇ ਲਾਰਡ ਮੈਕਾਲੇ ਵਰਗੇ ਸ਼ਾਤਰ ਵਿਚਾਰਕਾਂ ਵਲੋਂ ਰੱਖੀ ਗਈ ਸੀ ਜਿਸਨੇ ਸਾਡੇ ਮਨਾਂ ਅੰਦਰ ਵਿਰਸੇ ਦੇ ਗੌਰਵ ਦੀ ਬਜਾਏ ਆਤਮਹੀਣਤਾ ਅਤੇ ਗ਼ੁਲਾਮੀ ਦੀ ਭਾਵਨਾ ਨੂੰ ਵਧੇਰੇ ਉਤਸਾਹਿਤ ਕੀਤਾ। ਅੱਜ ਜਦੋਂ ਕਿ ਪੱਛਮ ਦਾ ਸੂਝਵਾਨ ਵਰਗ ਭਾਰਤ ਦੀ ਇਸ ਸਮਾਨੰਤਰ ਗਿਆਨ ਪਰੰਪਰਾ ਦੇ ਮਹੱਤਵ ਨੂੰ ਪਛਾਣ ਰਿਹਾ ਹੈ ਤਾਂ ਸਾਨੂੰ ਵੀ ਆਪਣੇ ਵਿਰਸੇ ਦੀ ਇਸ ਗਿਆਨ-ਪਰੰਪਰਾ ਨਾਲ ਸਮਝ ਅਤੇ ਸੂਝ ਦਾ ਰਿਸ਼ਤਾ ਜੋੜਨਾ ਬਣਦਾ ਹੈ।
ਪਰ ਇਸ ਸੰਦਰਭ ਵਿੱਚ, ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਵਿਰਸੇ ਦਾ ਮਹੱਤਵ ਪਛਾਨਣ ਦਾ ਅਰਥ ਅੰਧ-ਵਿਸ਼ਵਾਸ਼ੀ ਜਾਂ ਪੁਰਾਤਨ-ਪੰਥੀ ਹੋਣਾ ਅਤੇ ਅਤੀਤ ਵਲ ਵਾਪਸ ਪਰਤਣਾ ਨਹੀਂ ਸਗੋਂ ਅਤੀਤ ਦੀਆਂ ਉਸਾਰੂ ਕਦਰਾਂ-ਕੀਮਤਾਂ ਗਿਆਨ-ਮੂਲਕ ਅੰਤਰ-ਦ੍ਰਿਸ਼ਟੀਆਂ ਨੂੰ ਵਰਤਮਾਨ ਵਿੱਚ ਪ੍ਰਾਸੰਗਿਕ ਬਣਾ ਕੇ ਗ੍ਰਹਿਣ ਕਰਨਾ ਹੈ। ਅਤੀਤ ਦਾ ਸਾਰਾ ਕੁਝ ਗ੍ਰਹਿਣ ਕਰਨ ਯੋਗ ਨਹੀਂ ਹੁੰਦਾ ਅਤੇ ਨਾ ਹੀ ਵਰਤਮਾਨ ਦਾ ਸਾਰਾ ਕੁਝ ਤਿਆਗਣ-ਯੋਗ ਹੁੰਦਾ ਹੈ। ਮਾਨਵ-ਦੋਖੀ ਜਾਤੀ ਪ੍ਰਥਾ ਅਤੇ ਬੇਲੋੜਾ ਕਰਮ-ਕਾਂਡੀ ਆਡੰਬਰ ਸਾਡੇ ਸਭਿਆਚਾਰਕ ਅਤੀਤ ਦਾ ਅੰਗ ਰਿਹਾ ਹੈ ਜੋ ਨਿਸ਼ਚੇ ਹੀ ਤਿਆਗਣਯੋਗ ਹੈ ਪਰ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਹੈ ਜਿਸ ਉੱਤੇ ਹੱਕੀ ਤੌਰ ਤੇ ਮਾਣ ਕੀਤਾ ਜਾ ਸਕਦਾ ਹੈ ਅਤੇ ਜਿਸ ਤੋਂ ਬਹੁਤ ਕੁਝ ਸਿਖਿਆ ਜਾ ਸਕਦਾ ਹੈ।
ਇਸੇ ਕਿਸਮ ਦੀ ਆਲੋਚਨਾਤਮਕ ਅਤੇ ਮੁੱਲਾਂਕਨੀ ਦ੍ਰਿਸ਼ਟੀ ਨਾਲ ਅਸੀਂ ਇਥੇ ਭਾਰਤ ਦੀ ਗਿਆਨ ਪਰੰਪਰਾ ਦਾ ਅਧਿਐਨ ਤੇ ਵਿਸ਼ਲੇਸ਼ਣ ਕਰਨ ਦਾ ਉਪਰਾਲਾ ਕੀਤਾ ਹੈ। ਪੰਜਾਬੀ ਪਾਠਕਾਂ ਨੂੰ ਗਿਆਨ ਦੀ ਇਸ ਵਿਰਾਸਤ ਨਾਲ ਜੋੜਨਾ ਅਤੇ ਇਸਦੀ ਵਰਤਮਾਨ ਸਾਰਥਕਤਾ ਅਤੇ ਪ੍ਰਾਸੰਗਿਕਤਾ ਸਥਾਪਿਤ ਕਰਨਾ ਇਸ ਬਲਾਗ ਦਾ ਮੁੱਖ ਉਦੇਸ਼ ਹੈ।

ਪੰਜਾਬੀ ਸਭਿਆਚਾਰ ਦਾ ਪਹੁ-ਫੁਟਾਲਾ - ਰਿਗਵੇਦ

ਰਿਗਵੇਦ ਭਾਰਤੀ ਸਭਿਅਤਾ ਦੀ ਪ੍ਰਾਚੀਨਤਮ ਰਚਨਾ ਹੈ। ਅਸਲ ਵਿੱਚ ਇਹ ਪੰਜਾਬ (ਸਪਤ-ਸਿੰਧੂ) ਦੀ ਭਾਰਤੀ ਸਭਿਆਚਾਰ ਨੂੰ ਵਡਮੁੱਲੀ ਦੇਣ ਹੈ। ਇਸ ਵਿੱਚ ਭਾਰਤੀ ਧਰਮ, ਦਰਸ਼ਨ, ਨੈਤਿਕਤਾ ਅਤੇ ਸਮਾਜ-ਸ਼ਾਸਤਰ ਦੀਆਂ ਮੂਲ ਅੰਤਰ-ਦ੍ਰਿਸ਼ਟੀਆਂ ਛੁਪੀਆਂ ਹੋਈਆਂ ਹਨ। ਇਨ੍ਹਾਂ ਅੰਤਰ-ਦ੍ਰਿਸ਼ਟੀਆਂ ਨੇ ਪਰਸਪਰ ਸੰਵਾਦ ਰਾਹੀਂ, ਬ੍ਰਹਮ ਅਤੇ ਸ਼ੂਨਯ ਦੇ ਹਵਾਲੇ ਨਾਲ, ਵੈਦਿਕ ਅਤੇ ਅਵੈਦਿਕ ਧਾਰਮਿਕ ਅਤੇ ਦਾਰਸ਼ਨਿਕ ਚਿੰਤਨ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਜਾਂ ਉਤਸਾਹਿਤ ਕੀਤਾ ਹੈ। ਇਨ੍ਹਾਂ ਚਿੰਤਨ-ਵਿਧੀਆਂ ਵਿੱਚ ਛੇ ਆਸਤਿਕ ਦਰਸ਼ਨਾਂ (ਮੀਮਾਂਸਾ, ਵੇਦਾਂਤ, ਨਿਆਇ, ਵੈਸ਼ੇਸ਼ਿਕ, ਸਾਂਖ ਅਤੇ ਯੋਗ) ਤੋਂ ਇਲਾਵਾ ਚਾਰਵਾਕ, ਬੌਧ ਅਤੇ ਜੈਨ ਚਿੰਤਨ ਵਰਗੀਆਂ ਨਾਸਤਿਕ ਪਰੰਪਰਾਵਾਂ ਸ਼ਾਮਿਲ ਹਨ ਜਿਨ੍ਹਾਂ ਦਾ ਆਪੋ ਆਪਣਾ ਤਰਕ ਅਤੇ ਵਿਵੇਕ ਹੈ। ਇਸ ਤਰ੍ਹਾਂ ਭਾਰਤ ਦੀ ਇਹ ਗਿਆਨ ਪਰੰਪਰਾ ਅਨੇਕਤਾ ਅਤੇ ਵੰਨ-ਸੁਵੰਨਤਾ ਦੀ ਲਖਾਇਕ ਹੈ ਜਿਸ ਦਾ ਮੁੱਖ ਲੱਛਣ ਸੰਵਾਦ ਅਤੇ ਸੁਮੇਲ ਦੀ ਭਾਵਨਾ ਰਾਹੀਂ ਉਜਾਗਰ ਹੁੰਦਾ ਹੈ। 
ਪੰਜਾਬ ਦੀ ਧਰਤੀ ਉੱਤੇ ਰਚੀ ਗਈ ਇਸ ਰਚਨਾ ਵਿੱਚ ਪੰਜਾਬੀ ਬੰਦੇ ਦੀ ਵਿਸ਼ਵ-ਦ੍ਰਿਸ਼ਟੀ ਅਤੇ ਜੀਵਨ-ਜਾਚ ਦੇ ਸਰੋਤ ਵੀ ਛੁਪੇ ਹੋਏ ਹਨ। ਸੱਚ ਤਾਂ ਇਹ ਹੈ ਕਿ ਰਿਗਵੇਦ ਦੇ ਇਸ ਦੇ ਗਿਆਨ ਪਾਠ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਮੱਧਕਾਲੀ ਧਰਮ-ਪ੍ਰਵਰਤਕਾਂ (ਸੰਤਾਂ ਅਤੇ ਭਗਤਾਂ) ਦੀ ਅਧਿਆਤਮ ਚੇਤਨਾ ਅਤੇ ਕ੍ਰਾਂਤੀਕਾਰੀ ਸੋਚ ਨੂੰ ਵੀ ਡੂੰਘੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਸਦੇ ਸਿੱਟੇ ਵਜੋਂ ਇਨ੍ਹਾਂ ਲੋਕ-ਪੱਖੀ ਧਰਮ ਪ੍ਰਵਰਤਕਾਂ ਨੇ ਆਪਣੇ ਕ੍ਰਾਂਤੀਕਾਰੀ ਪ੍ਰਵਚਨ ਰਾਹੀਂ ਮੱਧਕਾਲੀਨ ਭਾਰਤ ਵਿੱਚ ਨਵ-ਜਾਗ੍ਰਿਤੀ ਦੀ ਲਹਿਰ ਨੂੰ ਜਨਮ ਦਿੱਤਾ । ਅਜਿਹੀ ਸਥਿਤੀ ਵਿੱਚ ਇਸ ਮਹਤਵਪੂਰਣ ਰਚਨਾ ਦਾ ਵਿਸਤ੍ਰਿਤ ਅਧਿਐਨ ਤੇ ਵਿਸ਼ਲੇਸ਼ਣ ਕਰਨਾ ਬਣਦਾ ਹੈ।
ਪੰਜਾਬੀ ਅਤੇ ਭਾਰਤੀ ਵਿਰਸੇ ਦੇ ਇਸ ਗਿਆਨ ਪਾਠ ਵਿੱਚੋਂ ਕੁਝ ਮਹੱਤਵਪੂਰਣ ਅੰਸ਼ (ਸੂਕਤ) ਪੇਸ਼ ਹਨ:


नासदीय सूक्त

नास॑दासी॒न्नो सदा॑सीत्त॒दानीं॒ नासी॒द्रजो॒ नो व्यो॑मा प॒रो यत्।
किमाव॑रीवः॒ कुह॒ कस्य॒ शर्म॒न्नम्भः॒ किमा॑सी॒द्गह॑नं गभी॒रम् ।।
न मृ॒त्युरा॑सीद॒मृतं॒ न तर्हि॒ न रात्र्या॒ अह्न॑ आसीत्प्रके॒तः।
आनी॑दवा॒तं स्व॒धया॒ तदेकं॒ तस्मा॑द्धा॒न्यन्न प॒रः किं च॒नास॑ ।।
तम॑ आसी॒त्तम॑सा गू॒ऴमग्रे॑ ऽप्रके॒तं स॑लि॒लं सर्व॑मा इ॒दम्।
तु॒छ्येना॒भ्वपि॑हितं॒ यदासी॒त्तप॑स॒स्तन्म॑हि॒नाजा॑य॒तैक॑म् ।।
काम॒स्तदग्रे॒ सम॑वर्त॒ताधि॒ मन॑सो॒ रेतः॑ प्रथ॒मं यदासी॑त् ।
स॒तोबन्धु॒मस॑ति॒ निर॑विन्दन्हृ॒दि प्र॒तीष्या॑ क॒वयो॑ मनी॒षा ।।
ति॑र॒श्चीनो॒ वित॑तो र॒श्मिरे॑षाम॒धः स्वि॑दा॒सी३दु॒परि॑ स्विदासी३त्।
रे॑तो॒धा आ॑सन्महि॒मान॑ आसन्स्व॒धा अ॒वस्ता॒त्प्रय॑तिः प॒रस्ता॑त् ।।
को अ॒द्धा वे॑द॒ क इ॒ह प्र वो॑च॒त्कुत॒ आजा॑ता॒ कुत॑ इ॒यं विसृ॑ष्टिः।
अ॒र्वाग्दे॒वा अ॒स्य वि॒सर्ज॑ने॒नाथा॒ को वे॑द॒ यत॑ आब॒भूव॑ ।।
इ॒यं विसृ॑ष्टि॒र्यत॑ आब॒भूव॒ यदि॑ वा द॒धे यदि॑ वा॒ न ।
यो अ॒स्याध्य॑क्षःपर॒मे व्यो॑म॒न्सो अ॒ङ्ग वे॑द॒ यदि॑ वा॒ न वेद॑ ।।

(नासदीय सूक्त, Rgveda 129:10)

sadāsīn no sadāsīt tadānīṃ nāsīd rajo no vyomāparo yat | 
kimā
varīva kuha kasya śarmannambha kimāsīd ghahana ghabhīram || 
na mṛ
tyurāsīdamta na tarhi na rātryā ahna āsītpraketa | 
ā
nīdavāta svadhayā tadeka tasmāddhānyan na para ki canāsa || 
tama ā
sīt tamasā ghūḷamaghre.apraketa salila sarvamāidam | 
tuchyenā
bhvapihita yadāsīt tapasastanmahinājāyataikam || 
mastadaghre samavartatādhi manaso reta prathama yadāsīt | 
sato bandhumasati niravindan hṛ
di pratīṣyākavayo manīṣā || 
tiraś
cīno vitato raśmireṣāmadha svidāsī.a.a.at | 
retodhāā
san mahimāna āsan svadhā avastāt prayati parastāt || 
ko addhā
 veda ka iha pra vocat kuta ājātā kuta iyavisṛṣṭi | 
arvā
gh devā asya visarjanenāthā ko veda yataābabhūva || iyaṃ visṛṣṭiryata ābabhūva yadi vā dadhe yadi vā na | 
yo asyā
dhyaka parame vyoman so agha veda yadi vā naveda ||

1. THEN was not non-existent nor existent: there was no realm of air, no sky beyond it.
What covered in, and where? and what gave shelter? Was water there, unfathomed depth of water?
2 Death was not then, nor was there aught immortal: no sign was there, the day's and night's divider.
That One Thing, breathless, breathed by its own nature: apart from it was nothing whatsoever.
3 Darkness there was: at first concealed in darkness this All was indiscriminated chaos.
All that existed then was void and form less: by the great power of Warmth was born that Unit.
4 Thereafter rose Desire in the beginning, Desire, the primal seed and germ of Spirit.
Sages who searched with their heart's thought discovered the existent's kinship in the non-existent.
5 Transversely was their severing line extended: what was above it then, and what below it?
There were begetters, there were mighty forces, free action here and energy up yonder
6 Who verily knows and who can here declare it, whence it was born and whence comes this creation?
The Gods are later than this world's production. Who knows then whence it first came into being?
7 He, the first origin of this creation, whether he formed it all or did not form it,
Whose eye controls this world in highest heaven, he verily knows it, or perhaps he knows not.
(Translation and Transliteration : Ralph T.H. Griffith)

सृष्टि से पहले सत नहीं था, असत भी नहीं
अंतरिक्ष भी नहीं, आकाश भी नहीं था।
छिपा था क्या कहाँ, किसने ढका था
उस पल तो अगम, अटल, जल भी कहाँ था
सृष्टि का कौन है कर्ता कर्ता है वा अकर्ता
ऊंचे आकाश में रहता सदा अध्यक्ष बना रहता
वही सचमुच में जानता, या नहीं भी जानता
है किसी को नहीं पता नहीं पता नहीं है पता नहीं है पता
वह था हिरण्यगर्भ सृष्टि से पहले विद्यमान
वही तो सारे भूतजात का स्वामी महान
जो है अस्तित्वमान धरती आसमान धारण कर
ऐसे किस देवता की उपासना करें हम हवि देकर
जिस के बल पर तेजोमय है अम्बर
पृथ्वी हरी भरी स्थापित स्थिर
स्वर्ग और सूरज भी स्थिर
ऐसे किस देवता की उपासना करें हम हवि देकर
गर्भ में अपने अग्नि धारण कर पैदा कर
व्यापा था जल इधर उधर नीचे ऊपर
जगा चुके वो ऐकमेव प्राण बनकर
ऐसे किस देवता की उपासना करें हम हवि देकर
ॐ! सृष्टि निर्माता स्वर्ग रचियता पूर्वज रक्षा कर
सत्य धर्म पालक अतुल जल नियामक रक्षा कर
फैली हैं दिशाएँ बाहू जैसी उसकी सब में सब पर
ऐसे ही देवता की उपासना करें हम हवि देकर
ऐसे ही देवता की उपासना करें हम हवि देकर
(ਹਿੰਦੀ ਅਨੁਵਾਦ - "ਭਾਰਤ ਏਕ ਖੋਜ" ਵਿੱਚੋਂ, ਧੰਨਵਾਦ ਸਹਿਤ)

पुरुष सूक्त
सहस्रशीर्षा पुरुषः सहस्राक्षः सहस्रपात | सभूमिं विश्वतो वर्त्वात्यतिष्ठद दशाङगुलम || पुरुष एवेदं सर्वं यद भूतं यच्च भव्यम | उताम्र्तत्वस्येशानो यदन्नेनातिरोहति || एतावानस्य महिमातो जयायांश्च पूरुषः | पादो.अस्यविश्वा भूतानि तरिपादस्याम्र्तं दिवि || तरिपादूर्ध्व उदैत पुरुषः पादो.अस्येहाभवत पुनः | ततो विष्वं वयक्रामत साशनानशने अभि || तस्माद विराळ अजायत विराजो अधि पूरुषः | स जातोत्यरिच्यत पश्चाद भूमिमथो पुरः || यत पुरुषेण हविषा देवा यज्ञमतन्वत | वसन्तोस्यासीदाज्यं गरीष्म इध्मः शरद धविः || तं यज्ञं बर्हिषि परौक्षन पुरुषं जातमग्रतः | तेन देवा अयजन्त साध्या रषयश्च ये || तस्माद यज्ञात सर्वहुतः सम्भ्र्तं पर्षदाज्यम | पशून्तांश्चक्रे वायव्यानारण्यान गराम्याश्च ये || तस्माद यज्ञात सर्वहुत रचः सामानि जज्ञिरे | छन्दांसिजज्ञिरे तस्माद यजुस्तस्मादजायत || तस्मादश्वा अजायन्त ये के चोभयादतः | गावो हजज्ञिरे तस्मात तस्माज्जाता अजावयः || यत पुरुषं वयदधुः कतिधा वयकल्पयन | मुखं किमस्य कौ बाहू का ऊरू पादा उच्येते || बराह्मणो.अस्य मुखमासीद बाहू राजन्यः कर्तः | ऊरूतदस्य यद वैश्यः पद्भ्यां शूद्रो अजायत || चन्द्रमा मनसो जातश्चक्षोः सूर्यो अजायत | मुखादिन्द्रश्चाग्निश्च पराणाद वायुरजायत || नाभ्या आसीदन्तरिक्षं शीर्ष्णो दयौः समवर्तत | पद्भ्यां भूमिर्दिशः शरोत्रात तथा लोकानकल्पयन || सप्तास्यासन परिधयस्त्रिः सप्त समिधः कर्ताः | देवायद यज्ञं तन्वाना अबध्नन पुरुषं पशुम || यज्ञेन यज्ञमयजन्त देवास्तानि धर्माणि परथमान्यासन | ते ह नाकं महिमानः सचन्त यत्र पूर्वे साध्याःसन्ति देवाः || 
(पुरुष सूक्त, Rgveda : 90:10)

sahasraśīrṣā puruṣaḥ sahasrākṣaḥ sahasrapāt | 
sabhūmiṃ viśvato vṛtvātyatiṣṭhad daśāṅghulam || 
puruṣa evedaṃ sarvaṃ yad bhūtaṃ yacca bhavyam | 
utāmṛtatvasyeśāno yadannenātirohati || 
etāvānasya mahimāto jyāyāṃśca pūruṣaḥ | 
pādo.asyaviśvā bhūtāni tripādasyāmṛtaṃ divi || 
tripādūrdhva udait puruṣaḥ pādo.asyehābhavat punaḥ | 
tato viṣvaṃ vyakrāmat sāśanānaśane abhi || 
tasmād virāḷ ajāyata virājo adhi pūruṣaḥ | 
sa jātoatyaricyata paścād bhūmimatho puraḥ || 
yat puruṣeṇa haviṣā devā yajñamatanvata | 
vasantoasyāsīdājyaṃ ghrīṣma idhmaḥ śarad dhaviḥ || 
taṃ yajñaṃ barhiṣi praukṣan puruṣaṃ jātamaghrataḥ | 
tena devā ayajanta sādhyā ṛṣayaśca ye || 
tasmād yajñāt sarvahutaḥ sambhṛtaṃ pṛṣadājyam | 
paśūntāṃścakre vāyavyānāraṇyān ghrāmyāśca ye || 
tasmād yajñāt sarvahuta ṛcaḥ sāmāni jajñire | 
chandāṃsijajñire tasmād yajustasmādajāyata || 
tasmādaśvā ajāyanta ye ke cobhayādataḥ | 
ghāvo hajajñire tasmāt tasmājjātā ajāvayaḥ || 
yat puruṣaṃ vyadadhuḥ katidhā vyakalpayan | 
mukhaṃ kimasya kau bāhū kā ūrū pādā ucyete || 
brāhmaṇo.asya mukhamāsīd bāhū rājanyaḥ kṛtaḥ | 
ūrūtadasya yad vaiśyaḥ padbhyāṃ śūdro ajāyata || 
candramā manaso jātaścakṣoḥ sūryo ajāyata | 
mukhādindraścāghniśca prāṇād vāyurajāyata || 
nābhyā āsīdantarikṣaṃ śīrṣṇo dyauḥ samavartata | 
padbhyāṃ bhūmirdiśaḥ śrotrāt tathā lokānakalpayan || 
saptāsyāsan paridhayastriḥ sapta samidhaḥ kṛtāḥ | 
devāyad yajñaṃ tanvānā abadhnan puruṣaṃ paśum || 
yajñena yajñamayajanta devāstāni dharmāṇi prathamānyāsan | 
te ha nākaṃ mahimānaḥ sacanta yatra pūrve sādhyāḥsanti devāḥ ||

1. A THOUSAND heads hath Puruṣa, a thousand eyes, a thousand feet.
On every side pervading earth he fills a space ten fingers wide.
2 This Puruṣa is all that yet hath been and all that is to be;
The Lord of Immortality which waxes greater still by food.
3 So mighty is his greatness; yea, greater than this is Puruṣa.
All creatures are one-fourth of him, three-fourths eternal life in heaven.
4 With three-fourths Puruṣa went up: one-fourth of him again was here.
Thence he strode out to every side over what cats not and what cats.
5 From him Virāj was born; again Puruṣa from Virāj was born.
As soon as he was born he spread eastward and westward o’er the earth.
6 When Gods prepared the sacrifice with Puruṣa as their offering,
Its oil was spring, the holy gift was autumn; summer was the wood.
7 They balmed as victim on the grass Puruṣa born in earliest time.
With him the Deities and all Sādhyas and Ṛṣis sacrificed.
8 From that great general sacrifice the dripping fat was gathered up.
He formed the creatures of-the air, and animals both wild and tame.
9 From that great general sacrifice Ṛcas and Sāma-hymns were born:
Therefrom were spells and charms produced; the Yajus had its birth from it.
10 From it were horses born, from it all cattle with two rows of teeth:
From it were generated kine, from it the goats and sheep were born.
11 When they divided Puruṣa how many portions did they make?
What do they call his mouth, his arms? What do they call his thighs and feet?
12 The Brahman was his mouth, of both his arms was the Rājanya made.
His thighs became the Vaiśya, from his feet the Śūdra was produced.
13 The Moon was gendered from his mind, and from his eye the Sun had birth;
Indra and Agni from his mouth were born, and Vāyu from his breath.
14 Forth from his navel came mid-air the sky was fashioned from his head
Earth from his feet, and from his car the regions. Thus they formed the worlds.
15 Seven fencing-sticks had he, thrice seven layers of fuel were prepared,
When the Gods, offering sacrifice, bound, as their victim, Puruṣa.
16 Gods, sacrificing, sacrificed the victim these were the earliest holy ordinances.
The Mighty Ones attained the height of heaven, there where the Sādhyas, Gods of old, are dwelling.

Translation and Transliteration : Ralph T.H. Griffith

(ਨੋਟ: ਇਹ ਬਲੌਗ ਅਜੇ ਤਿਆਰੀ ਅਧੀਨ ਹੈ। ਛੇਤੀ ਹੀ ਇਥੇ ਭਾਰਤੀ ਗਿਆਨ ਪਰੰਪਰਾ ਨਾਲ ਸੰਬੰਧਿਤ
ਵਿਭਿੰਨ ਲਿਖਤਾਂ ਬਾਰੇ ਜਾਣਕਾਰੀ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਜਾਣਗੇ। ਤੁਹਾਡੇ ਉਸਾਰੂ ਹੁੰਗਾਰੇ ਦਾ ਇੰਤਜ਼ਾਰ ਰਹੇਗਾ)

No comments:

Post a Comment