Dedicated to the Study of Seminal Indian Knowledge Texts ਭਾਰਤੀ ਗਿਆਨ ਪਰੰਪਰਾ ਦੀਆਂ ਮਹੱਤਵਪੂਰਣ ਲਿਖਤਾਂ ਦੇ ਅਧਿਐਨ ਨੂੰ ਸਮਰਪਿਤ
ਸਵਾਗਤ - Welcome
ਭਾਰਤੀ ਗਿਆਨ ਪਰੰਪਰਾ ਨਾਲ ਸੰਬੰਧਿਤ ਇਸ ਬਲਾਗ ਉੱਤੇ ਤੁਹਾਡਾ ਸਵਾਗਤ ਹੈ।
ਇਸ ਬਲਾਗ ਦਾ ਸਰੋਕਾਰ ਪੰਜਾਬ ਅਤੇ ਭਾਰਤ ਦੀ ਸਰਜ਼ਮੀਨ ਉੱਤੇ ਵਿਕਸਿਤ ਹੋਏ ਉਨ੍ਹਾਂ ਗਿਆਨ-ਪ੍ਰਬੰਧਾਂ ਦਾ ਅਧਿਐਨ ਤੇ ਵਿਸ਼ਲੇਸ਼ਣ ਪੇਸ਼ ਕਰਨਾ ਹੈ ਜਿਨ੍ਹਾਂ ਨੇ ਧਰਤੀ ਦੇ ਇਸ ਖਿੱਤੇ ਉੱਪਰ ਵਸਣ ਵਾਲੀ ਲੋਕਾਈ ਨੂੰ ਨਵੇਕਲੀ ਵਿਸ਼ਵ-ਦ੍ਰਿਸ਼ਟੀ ਅਤੇ ਜੀਵਨ-ਜਾਚ ਪ੍ਰਦਾਨ ਕੀਤੀ ਹੈ। ਇਸ ਗਿਆਨ ਪਰੰਪਰਾ ਵਿੱਚ ਧਰਮ, ਦਰਸ਼ਨ, ਨੈਤਿਕਤਾ, ਆਯੁਰਵੇਦ, ਮਨੋਵਿਗਿਆਨ ਅਤੇ ਸਮਾਜ-ਵਿਗਿਆਨਕ ਚਿੰਤਨ ਤੋਂ ਇਲਾਵਾ ਭਾਸ਼ਾ, ਸਾਹਿਤ, ਸੰਗੀਤ, ਕਲਾ ਅਤੇ ਨ੍ਰਿਤ ਨਾਲ ਸੰਬੰਧਿਤ ਸਿੱਧਾਂਤ ਚਿੰਤਨ ਵੀ ਸਾਮ੍ਹਣੇ ਆਇਆ ਹੈ। ਵਿਸ਼ਵੀਕਰਨ ਜਾਂ ਭੂਮੰਡਲੀਕਰਨ ਦੇ ਅਜੋਕੇ ਦੌਰ ਵਿਚ ਪੱਛਮੀ ਜੀਵਨ-ਸ਼ੈਲੀ ਦੀ ਪ੍ਰਭੁਤਾ ਅਤੇ ਖਪਤ-ਸਭਿਆਚਾਰ ਦੇ ਵਧ ਰਹੇ ਪ੍ਰਭਾਵ ਕਾਰਣ ਸਾਡੀ ਨੌਜਵਾਨ ਜਿਸ ਤੇਜ਼ੀ ਨਾਲ ਆਪਣੀਆਂ ਜੜ੍ਹਾਂ ਤੋਂ ਉੱਖੜ ਰਹੀ ਹੈ ਉਹ ਸਾਡੇ ਸਾਰਿਆਂ ਲਈ ਡੂੰਘੀ ਚਿੰਤਾ ਦਾ ਵਿਸ਼ਾ ਹੈ। ਵਿਡੰਬਨਾ ਇਹ ਹੈ ਕਿ ਅੱਜ ਜਦੋਂ ਪੱਛਮੀ ਬੰਦਾ ਵਿਅਕਤੀਵਾਦੀ ਸੋਚ ਅਤੇ ਸਰਮਾਏ ਦੀ ਅੰਨ੍ਹੀ ਦੌੜ ਤੋਂ ਉਪਰਾਮ ਹੋ ਕੇ ਪੂਰਬੀ ਸੋਚ ਵਲ ਪਰਤ ਰਿਹਾ ਹੈ ਤਾਂ ਅਸੀਂ ਓਸੇ ਸਭਿਅਤਾ ਦੇ ਭਰਮ-ਉਪਜਾਊ ਜਾਦੂ-ਪ੍ਰਭਾਵ ਦੇ ਕੀਲੇ ਹੋਏ ਆਪਣਾ ਆਪਾ ਭੁੱਲਦੇ ਜਾ ਰਹੇ ਹਾਂ ਅਤੇ ਅਰਥਹੀਣਤਾ ਦੀ ਓਸੇ ਦਲਦਲ ਵਿੱਚ ਧਸਦੇ ਜਾ ਰਹੇ ਹਾਂ। ਇਸ ਤ੍ਰਾਸਦਿਕ ਸਥਿਤੀ ਲਈ ਸਾਡਾ ਉਹ ਵਿਦਿਅਕ ਢਾਂਚਾ ਹੈ ਜਿਸ ਦੀ ਬੁਨਿਆਦ ਬਸਤੀਵਾਦੀ ਹਕੂਮਤ ਵੇਲੇ ਲਾਰਡ ਮੈਕਾਲੇ ਵਰਗੇ ਸ਼ਾਤਰ ਵਿਚਾਰਕਾਂ ਵਲੋਂ ਰੱਖੀ ਗਈ ਸੀ ਜਿਸਨੇ ਸਾਡੇ ਮਨਾਂ ਅੰਦਰ ਵਿਰਸੇ ਦੇ ਗੌਰਵ ਦੀ ਬਜਾਏ ਆਤਮਹੀਣਤਾ ਅਤੇ ਗ਼ੁਲਾਮੀ ਦੀ ਭਾਵਨਾ ਨੂੰ ਵਧੇਰੇ ਉਤਸਾਹਿਤ ਕੀਤਾ। ਅੱਜ ਜਦੋਂ ਕਿ ਪੱਛਮ ਦਾ ਸੂਝਵਾਨ ਵਰਗ ਭਾਰਤ ਦੀ ਇਸ ਸਮਾਨੰਤਰ ਗਿਆਨ ਪਰੰਪਰਾ ਦੇ ਮਹੱਤਵ ਨੂੰ ਪਛਾਣ ਰਿਹਾ ਹੈ ਤਾਂ ਸਾਨੂੰ ਵੀ ਆਪਣੇ ਵਿਰਸੇ ਦੀ ਇਸ ਗਿਆਨ-ਪਰੰਪਰਾ ਨਾਲ ਸਮਝ ਅਤੇ ਸੂਝ ਦਾ ਰਿਸ਼ਤਾ ਜੋੜਨਾ ਬਣਦਾ ਹੈ।
ਪਰ ਇਸ ਸੰਦਰਭ ਵਿੱਚ, ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਵਿਰਸੇ ਦਾ ਮਹੱਤਵ ਪਛਾਨਣ ਦਾ ਅਰਥ ਅੰਧ-ਵਿਸ਼ਵਾਸ਼ੀ ਜਾਂ ਪੁਰਾਤਨ-ਪੰਥੀ ਹੋਣਾ ਅਤੇ ਅਤੀਤ ਵਲ ਵਾਪਸ ਪਰਤਣਾ ਨਹੀਂ ਸਗੋਂ ਅਤੀਤ ਦੀਆਂ ਉਸਾਰੂ ਕਦਰਾਂ-ਕੀਮਤਾਂ ਗਿਆਨ-ਮੂਲਕ ਅੰਤਰ-ਦ੍ਰਿਸ਼ਟੀਆਂ ਨੂੰ ਵਰਤਮਾਨ ਵਿੱਚ ਪ੍ਰਾਸੰਗਿਕ ਬਣਾ ਕੇ ਗ੍ਰਹਿਣ ਕਰਨਾ ਹੈ। ਅਤੀਤ ਦਾ ਸਾਰਾ ਕੁਝ ਗ੍ਰਹਿਣ ਕਰਨ ਯੋਗ ਨਹੀਂ ਹੁੰਦਾ ਅਤੇ ਨਾ ਹੀ ਵਰਤਮਾਨ ਦਾ ਸਾਰਾ ਕੁਝ ਤਿਆਗਣ-ਯੋਗ ਹੁੰਦਾ ਹੈ। ਮਾਨਵ-ਦੋਖੀ ਜਾਤੀ ਪ੍ਰਥਾ ਅਤੇ ਬੇਲੋੜਾ ਕਰਮ-ਕਾਂਡੀ ਆਡੰਬਰ ਸਾਡੇ ਸਭਿਆਚਾਰਕ ਅਤੀਤ ਦਾ ਅੰਗ ਰਿਹਾ ਹੈ ਜੋ ਨਿਸ਼ਚੇ ਹੀ ਤਿਆਗਣਯੋਗ ਹੈ ਪਰ ਇਸ ਤੋਂ ਇਲਾਵਾ ਹੋਰ ਬਹੁਤ ਕੁਝ ਹੈ ਜਿਸ ਉੱਤੇ ਹੱਕੀ ਤੌਰ ਤੇ ਮਾਣ ਕੀਤਾ ਜਾ ਸਕਦਾ ਹੈ ਅਤੇ ਜਿਸ ਤੋਂ ਬਹੁਤ ਕੁਝ ਸਿਖਿਆ ਜਾ ਸਕਦਾ ਹੈ।
ਇਸੇ ਕਿਸਮ ਦੀ ਆਲੋਚਨਾਤਮਕ ਅਤੇ ਮੁੱਲਾਂਕਨੀ ਦ੍ਰਿਸ਼ਟੀ ਨਾਲ ਅਸੀਂ ਇਥੇ ਭਾਰਤ ਦੀ ਗਿਆਨ ਪਰੰਪਰਾ ਦਾ ਅਧਿਐਨ ਤੇ ਵਿਸ਼ਲੇਸ਼ਣ ਕਰਨ ਦਾ ਉਪਰਾਲਾ ਕੀਤਾ ਹੈ। ਪੰਜਾਬੀ ਪਾਠਕਾਂ ਨੂੰ ਗਿਆਨ ਦੀ ਇਸ ਵਿਰਾਸਤ ਨਾਲ ਜੋੜਨਾ ਅਤੇ ਇਸਦੀ ਵਰਤਮਾਨ ਸਾਰਥਕਤਾ ਅਤੇ ਪ੍ਰਾਸੰਗਿਕਤਾ ਸਥਾਪਿਤ ਕਰਨਾ ਇਸ ਬਲਾਗ ਦਾ ਮੁੱਖ ਉਦੇਸ਼ ਹੈ।
Thursday, July 15, 2021
Friday, June 11, 2021
नासदीय सूक्त
(हिंदी काव्य-अनुवाद)
असत् नहीं था तब, ना ही सत् था,
अंबर नहीं था, ना ही पार फैला हुआ महा-आकाश।
छिपा क्या था और कहां, किसने थामा था उसे,
तब तो अगम अगाध जल भी कहां था।
मृत्यु नहीं थी वहां, ना ही अमर जीवन,
रात नहीं थी और ना दिन के प्रकाश का संकेत कोई।
बिना हवा के सांस लेता हुआ, स्वयं भू, वह केवल एक था,
उस के सिवा कोई दूसरा नहीं था।
अँधेरा था वहां, अँधेरे से ढंका हुआ, अंधकार था चारों ओर।
था तो बस निराकार शून्य,
ताप की महा ऊर्जा से उपजा पुंज।
फिर, पहले पहल, कामना का हुआ उभार,
मन का आदि-अनादि बीज।
अंतर की सूझ वाले मुनि जनों ने, समझ लिया था भली भांति,
रिश्ता क्या है अस्तित्व का अनस्तित्व के साथ।
फैला दिया उन्होंने ने सूत्र को, महा शून्य के आर पार,
ऊपर वार और नीचे भी।
धारणी महा शक्तियां तत्पर थीं वहां,
ऊपर था निर्बाध बल, नीचे असीम ऊर्जा।
जानता है कौन असल में,आर कह सकता है कौन
कहां से जन्मा आर कैसे उत्पन्न हुआ यह संसार,
देवताओं का भी बाद में हुआ प्रादुर्भाव।
ना जाने रची गई, कब यह रचना,
कौन है सृष्टि का कर्ता, कर्ता या अकर्ता?
अंतर्यामी कौन है, ऊंचे अंबर वाली इस धरा का?
वही जानता है, जो है स्वामी इसका,
या फिर शायद वह भी नहीं जानता।
ॠग्वेद 129.10 (काव्य-अनुवाद: जगबीर सिंह)
Sunday, February 21, 2021
Sunday, January 3, 2021
Friday, December 18, 2020
Friday, November 20, 2020
Subscribe to:
Posts (Atom)